HEALTH
ਫਲਾਇੰਗ ਸਿੱਖ ਮਿਲਖਾ ਸਿੰਘ ਦੀ ਸਿਹਤ ਨੂੰ ਲੈ ਕੇ ਵੱਡੀ ਖ਼ਬਰ ਆਈ ਸਾਹਮਣੇ
ਭਾਰਤੀ ਐਥਲੀਟ ਅਤੇ ਫਲਾਇੰਗ ਸਿੱਖ ਮਿਲਖਾ ਸਿੰਘ ਦੇ ਪ੍ਰਸ਼ੰਸਕਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ । ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਮਿਲਖਾ ਸਿੰਘ ਆਕਸੀਜਨ ‘ਤੇ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ । ਮਿਲਖਾ ਸਿੰਘ ਨੂੰ ਹਸਪਤਾਲ ਦੇ ICU ਤੋਂ ਬਾਹਰ ਲਿਆਉਂਦਾ ਗਿਆ ਜਿੱਥੇ ਉਨ੍ਹਾਂ ਦਾ ਕੋਵਿਡ ਨਮੂਨੀਆ ਦਾ ਇਲਾਜ ਚੱਲ ਰਿਹਾ ਸੀ।

ਹਸਪਤਾਲ ਨੇ ਮਿਲਖਾ ਸਿੰਘ ਦੀ ਸਿਹਤ ਸਬੰਧੀ ਅਪਡੇਟ ਜਾਰੀ ਕਰ ਇਸ ਬਾਰੇ ਜਾਣਕਾਰੀ ਦਿੱਤੀ । ਡਾਕਟਰਾਂ ਅਨੁਸਾਰ ICU ਤੋਂ ਬਾਹਰ ਆਉਣਾ ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਦਾ ਸੰਕੇਤ ਹੈ। ਮਿਲਖਾ ਸਿੰਘ ਦੀ 82 ਸਾਲਾਂ ਪਤਨੀ ਅਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਨੂੰ ਵੀ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਸੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਮਿਲਖਾ ਸਿੰਘ ਦਾ ਇਲਾਜ ਚੱਲ ਰਿਹਾ ਹੈ।

ਮੋਹਾਲੀ ਦੇ ਫੋਰਟਿਸ ਹਸਪਤਾਲ ਨੇ ਆਪਣੇ ਅਪਡੇਟ ਵਿੱਚ ਕਿਹਾ, “ਮਿਲਖਾ ਸਿੰਘ ਆਕਸੀਜਨ ਸਪੋਰਟ ‘ਤੇ ਹਨ ਪਰ ਉਨ੍ਹਾਂ ਦੀ ਸਥਿਤੀ ਸਥਿਰ ਹੈ । ਹਾਲਾਂਕਿ, ਉਹ ਕਮਜ਼ੋਰ ਹਨ ਅਤੇ ਅਸੀਂ ਉਨ੍ਹਾਂ ਨੂੰ ਖਾਣ ਦੀ ਮਾਤਰਾ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।” ਇਸ ਬਾਰੇ ਹਸਪਤਾਲ ਨੇ ਕਿਹਾ, ”ਅੱਜ ਅਸੀਂ ਉਨ੍ਹਾਂ ਨੂੰ ਆਈਸੀਯੂ ਤੋਂ ਕੱਢ ਕੇ ਕਮਰੇ ਵਿੱਚ ਲਿਆਏ ਹਾਂ, ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਨਾਲ ਰੱਖਿਆ ਗਿਆ ਹੈ ਜਿਨ੍ਹਾਂ ਨੂੰ ਕੋਵਿਡ ਨਿਮੋਨੀਆ ਕਾਰਨ ਅੱਜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।”
Radio Punjabi Virsa
May 27th, 2021
No comments