OUR BLOG
BCCI ਨੇ IPL ਨੂੰ ਲੈ ਕੇ ਕੀਤਾ ਵੱਡਾ ਐਲਾਨ, ਦੇਖੋ ਕਿੱਥੇ ਹੋਣਗੇ ਅਗਲੇ 31 ਮੈਚ
ਸਪੋਰਟਸ, 29 ਮਈ 2021- ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਫੈਨਸ ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਵਿਸੇਸ਼ ਆਮ ਸਭਾ (MGM) ’ਚ ਫੈਸਲਾ ਕੀਤਾ ਗਿਆ ਹੈ ਕਿ ਆਈ. ਪੀ. ਐੱਲ. 2021 ਦੇ ਬਾਕੀ ਬਚੇ ਹੋਏ ਮੈਚਾਂ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ (UAE) ’ਚ ਕੀਤਾ ਜਾਵੇਗਾ। ਬੀ. ਸੀ. ਸੀ. ਆਈ. ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

BCCI ਨੇ ਅੱਜ ਅਹਿਮ ਮੁੱਦਿਆਂ ਲਈ ਸਪੈਸ਼ਲ ਜਨਰਲ ਮੀਟਿੰਗ ਦੁਪਹਿਰ 12 ਵਜੇ ਬੁਲਾਈ ਸੀ। ਇਸ ਦੇ ਲਈ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਸ਼ੁੱਕਰਵਾਰ ਦੀ ਰਾਤ ਕੋਲਕਾਤਾ ਤੋਂ ਮੁੰਬਈ ਪਹੁੰਚੇ। ਇਸ ਬੈਠਕ ’ਚ ਆਈ. ਪੀ. ਐੱਲ. 2021 ਦੇ ਬਚੇ ਹੋਏ ਮੈਚਾਂ ਨੂੰ ਯੂ. ਏ. ਈ. ’ਚ ਕਰਾਉਣ ਦੇ ਫ਼ੈਸਲੇ ’ਤੇ ਮੁਹਰ ਲਗਾ ਦਿੱਤੀ ਗਈ ਹੈ।

ਗੌਰਤਲਬ ਹੈ ਕਿ ਬੀ. ਸੀ. ਸੀ. ਆਈ. ਨੇ ਇਹ ਫ਼ੈਸਲਾ ਇਸ ਲਈ ਲਿਆ ਹੈ ਕਿਉਂਕਿ ਸਤੰਬਰ-ਅਕਤੂਬਰ ’ਚ ਭਾਰਤ ’ਚ ਆਮਤੌਰ ’ਤੇ ਮੌਸਮ ਖ਼ਰਾਬ ਰਹਿੰਦਾ ਹੈ। ਦਸ ਦੇਈਏ ਕਿ ਬਾਇਓ ਬਬਲ ’ਚ ਕਈ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ 4 ਮਈ ਨੂੰ ਬੋਰਡ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ।
Radio Punjabi Virsa
May 29th, 2021
No comments