HEALTH

ਕੋਰੋਨਾ ਦੇ ਇਲਾਜ ਲਈ ਆਈਆਂ ਨਵੀਆਂ ਗਾਈਡਲਾਈਨਜ, ਬੰਦ ਹੋਈਆਂ ਕਈ ਦਵਾਈਆਂ

ਕੋਰੋਨਾ ਦੇ ਇਲਾਜ ਲਈ ਆਈਆਂ ਨਵੀਆਂ ਗਾਈਡਲਾਈਨਜ, ਬੰਦ ਹੋਈਆਂ ਕਈ ਦਵਾਈਆਂ

ਨਵੀਂ ਦਿੱਲੀ, 7 ਜੂਨ 2021- ਭਾਰਤ ‘ਚ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ, ਜਿਸ ਨੂੰ ਲੈ ਕੇ ਹੁਣ ਕੇਂਦਰੀ ਸਿਹਤ ਮੰਤਰਾਲੇ ਦੇ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਨੇ ਕੋਰੋਨਾ ਬਿਮਾਰੀ ਦੇ ਇਲਾਜ ਨੂੰ ਲੈ ਕੇ ਆਪਣੀਆਂ ਗਾਈਡਲਾਈਂਸ ‘ਚ ਵੀ ਬਦਲਾਅ ਕੀਤੇ ਹਨ। ਜਿਸ ਦੇ ਤਹਿਤ ਬਿਨਾਂ ਲੱਛਣ ਵਾਲੇ ਤੇ ਹਲਕੇ ਮਾਮਲਿਆਂ ਲਈ ਏਂਟੀਪੀਅਰੇਟਿਕ (ਬੁਖਾਰ ਲਈ) ਤੇ ਐਂਟੀਟਿਊਸਿਵ (ਠੰਢ ਲੱਗਣ ਤੇ) ਨੂੰ ਛੱਡ ਕੇ ਬਾਕੀ ਸਾਰੀਆਂ ਦਵਾਈਆਂ ਨੂੰ ਹਟਾ ਦਿੱਤਾ ਗਿਆ ਹੈ। ਇਸੇ ਨਾਲ ਗਾਈਡਲਾਈਨਜ਼ ‘ਚ ਜ਼ਰੂਰੀ ਨਾ ਹੋਣ ਦੇ ਮਰੀਜ਼ਾਂ ਨੂੰ ਸੀਟੀ ਸਕੈਨ ਨਾ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਗਾਈਡਲਾਈਨ ‘ਚ ਬਾਡੀ ਹਾਈਡ੍ਰੇਸ਼ਨ ਦੇ ਨਾਲ ਸਹੀ ਖਾਣ-ਪੀਣ ‘ਤੇ ਜ਼ੋਰ ਦਿੱਤਾ ਗਿਆ ਹੈ।

ਦਸ ਦੇਈਏ ਕਿ 27 ਮਈ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ‘ਚ ਉਨ੍ਹਾਂ ਸਾਰੀ ਪ੍ਰਭਾਵੀ ਢੰਗ ਤੋਂ ਹੱਟਾ ਦਿੱਤਾ ਗਿਆ, ਜਿਨ੍ਹਾਂ ਨੇ ਡਾਕਟਰ ਬਿਨਾਂ ਲੱਛਣ ਵਾਲੇ ਜਾਂ ਹਲਕੇ ਲੱਛਣ ਵਾਲੇ ਜਾਂ ਹਲਕੇ ਲੱਛਣ ਵਾਲੇ ਕੋਰੋਨਾ ਮਰੀਜ਼ਾਂ ਲਈ ਵੀ ਲਿਖ ਰਹੇ ਸਨ। ਇਨ੍ਹਾਂ ਦਵਾਈਆਂ ‘ਚ ਹਾਈਡ੍ਰੋਕਸੀਕਲੋਰੋਕਵੀਨ, ਆਵਰਮੇਕਟਿਨ, ਡਾਕਸੀਸਾਈਕਲਿਨ, ਜਿੰਕ, ਮਲਟੀਵਿਟਾਮਿਨ ਆਦਿ ਸ਼ਾਮਲ ਹੈ। ਨਵੀਂ ਗਾਈਡਲਾਈਨਸ ‘ਚ ਕਿਹਾ ਗਿਆ ਹੈ ਕਿ ਬਿਨਾਂ ਲੱਛਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਹੈ, ਜਦਕਿ ਕੋਰੋਨਾ ਤੋਂ ਇਲਾਵਾ ਪਹਿਲਾਂ ਤੋਂ ਹੋਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਦਵਾਈਆਂ ਜਾਰੀ ਰੱਖੀ ਜਾਣੀ ਚਾਹੀਦੀ।

ਜ਼ਿਕਰਯੋਗ ਹੈ ਕਿ ਹਲਕੇ ਬੁਖਾਰ, ਸਾਹ ਵਧਣ, ਆਕਸੀਜਨ ਲੈਵਲ ਜਾਂ ਕਿਸੇ ਵੀ ਲੱਛਣ ‘ਤੇ ਖ਼ੁਦ ਨਿਗਰਾਣੀ ਰੱਖਣ ਦੀ ਸਲਾਹ ਦਿੱਤੀ ਗਈ ਹੈ। ਨਵੀਂ ਸਰਕਾਰੀ ਗਾਈਡਲਾਈਨਜ਼ ਮੁਤਾਬਿਕ, ਕੋਰੋਨਾ ਦੇ ਲੱਛਣ ਦਿਖਾਈ ਦੇਣ ‘ਤੇ ਲੋਕ Antipyretic and Anti-tussive ਲੈ ਸਕਦੇ ਹੋ, ਖੰਘ ਲਈ 5 ਦਿਨਾਂ ਤਕ ਦਿਨ ‘ਚ ਦੋ ਵਾਰ 800 ਐੱਮਸੀਜੀ ਦੀ ਡੋਜ਼ ਤੇ ਬੁਡੇਸੋਨਾਈਡ ਲੈ ਸਕਦੇ ਹੋ। ਇਨ੍ਹਾਂ ਸਾਰਿਆਂ ਤੋਂ ਇਲਾਵਾ ਕਿਸੇ ਹੋਰ ਦਵਾਈ ਦੀ ਲੋੜ ਨਹੀਂ ਹੈ। ਜੇ ਲੱਛਣ ਬਣੇ ਰਹਿੰਦੇ ਹਨ ਜਾਂ ਵਿਗੜਦੇ ਹਨ ਤਾਂ ਮਰੀਜ਼ ਦੀ ਤੁਰੰਤ ਜਾਂਚ ਕੀਤੀ ਜਾਣੀ ਚਾਹੀਦੀ।

Radio Punjabi Virsa

June 7th, 2021

No comments

Leave a Reply

Your email address will not be published.

WhatsApp WhatsApp us