CRIME

ਮਹਾਤਮਾ ਗਾਂਧੀ ਦੀ ਪੜਪੌਤੀ ਨੂੰ ਹੋਈ 7 ਸਾਲ ਦੀ ਸਜਾ, ਪੜ੍ਹੋ ਪੂਰਾ ਮਾਮਲਾ….

ਮਹਾਤਮਾ ਗਾਂਧੀ ਦੀ ਪੜਪੌਤੀ ਨੂੰ ਹੋਈ 7 ਸਾਲ ਦੀ ਸਜਾ, ਪੜ੍ਹੋ ਪੂਰਾ ਮਾਮਲਾ….

ਨਵੀਂ ਦਿੱਲੀ, 8 ਜੂਨ 2021- ਮਹਾਤਮਾ ਗਾਂਧੀ ਦੀ 56 ਸਾਲਾ ਪੜਪੋਤੀ ਨੂੰ ਡਰਬਨ ਦੀ ਅਦਾਲਤ ਨੇ 60 ਲੱਖ ਰੁਪਏ ਦੀ ਧੋਖਾਧੜੀ ਅਤੇ ਜਾਲਸਾਜ਼ੀ ਮਾਮਲੇ ਵਿਚ 7 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ’ਤੇ ਕਾਰੋਬਾਰੀ ਐਸ.ਆਰ. ਮਹਾਰਾਜ ਨੂੰ ਧੋਖਾ ਦੇਣ ਦਾ ਦੋਸ਼ ਸੀ। ਐਸ.ਆਰ. ਨੇ ਭਾਰਤ ਤੋਂ ਇਕ ਨੋਨ ਐਕਜ਼ਿਸਟਿੰਗ ਕੰਸਾਈਨਮੈਂਟ ਲਈ ਆਯਾਤ ਅਤੇ ਕਸਟਮ ਡਿਊਟੀ ਦੇ ਕਥਿਤ ਕਲੀਅਰੈਂਸ ਲਈ 62 ਲੱਖ ਰੁਪਏ ਦਿੱਤੇ।

ਇਸ ਵਿਚ ਮਹਾਰਾਜ ਨੂੰ ਮੁਨਾਫ਼ੇ ਵਿਚ ਹਿੱਸਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਲਤਾ ਰਾਮਗੋਬਿਨ ਪ੍ਰਸਿੱਧ ਅਧਿਕਾਰ ਕਾਰਜਕਰਤਾ ਈਲਾ ਗਾਂਧੀ ਅਤੇ ਮਰਹੂਮ ਮੇਵਾ ਰਾਮਗੋਬਿੰਦ ਦੀ ਧੀ ਹੈ। ਡਰਬਨ ਦੀ ਸਪੈਸ਼ਲਾਈਜ਼ਡ ਕਮਰਸ਼ੀਅਲ ਕ੍ਰਾਈਮ ਅਦਾਲਤ ਨੇ ਲਤਾ ਨੂੰ ਕਨਵੈਕਸ਼ਨ ਅਤੇ ਸਜ਼ਾ ਦੋਵਾਂ ਖ਼ਿਲਾਫ਼ ਅਪੀਲ ਕਰਨ ਦੀ ਇਜਾਜ਼ਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ।

ਸਾਲ 2015 ਵਿਚ ਲਤਾ ਰਾਮਗੋਬਿਨ ਖ਼ਿਲਾਫ਼ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਨੈਸ਼ਨਲ ਪ੍ਰੋਸੀਕਿਊਸ਼ਨ ਅਥਾਰਟੀ (ਐਨ.ਪੀ.ਏ.) ਦੇ ਬ੍ਰਿਗੇਡੀਅਰ ਹੰਗਵਾਨੀ ਮੁਲੌਦਜੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਸੰਭਾਵਿਤ ਨਿਵੇਸ਼ਕਾਂ ਨੂੰ ਇਹ ਸਮਝਾਉਣ ਲਈ ਕਥਿਤ ਰੂਪ ਨਾਲ ਜਾਲੀ ਚਾਲਾਨ ਅਤੇ ਦਸਤਾਵੇਜ਼ ਦਿੱਤੇ ਸਨ ਕਿ ਭਾਰਤ ਤੋਂ ਲਿਨਨ ਦੇ ਕੰਟੇਨਰ ਭੇਜੇ ਗਏ ਹਨ। ਉਸ ਸਮੇਂ ਲਤਾ ਰਾਮਗੋਬਿਨ ਨੂੰ 50,000 ਰੈਂਡ ਦੀ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ।

ਐਨ.ਪੀ.ਏ. ਦੀ ਮਹਿਲਾ ਬੁਲਾਰਾ ਨਤਾਸ਼ਾ ਕਾਰਾ ਮੁਤਾਬਕ ਲਤਾ ਨੇ ਕਿਹਾ- ‘ਇੰਪੋਰਟ ਕਾਸਟ ਅਤੇ ਕਸਟਮ ਡਿਊਟੀ ਲਈ ਉਸ ਕੋਲ ਪੈਸੇ ਨਹੀਂ ਸਨ। ਉਸ ਨੂੰ ਬੰਦਰਗਾਹ ’ਤੇ ਸਾਮਾਨ ਖਾਲ੍ਹੀ ਕਰਨ ਲਈ ਪੈਸਿਆਂ ਦੀ ਜ਼ਰੂਰਤ ਸੀ। ‘ਲਤਾ ਨੇ ਮਹਾਰਾਜ ਨੂੰ ਕਿਹਾ ਕਿ ਉਸ ਨੂੰ 62 ਲੱਖ ਰੁਪਏ ਦੀ ਜ਼ਰੂਰਤ ਹੈ। ਮਹਾਰਾਜ ਨੂੰ ਸਮਝਾਉਣ ਲਈ ਲਤਾ ਨੇ ਉਸ ਨੂੰ ਪਰਚੇਜ਼ ਆਰਡਰ ਦਿਖਾਇਆ। ਇਸ ਦੇ ਬਾਅਦ ਲਤਾ ਨੇ ਮਹਾਰਾਜ ਨੂੰ ਕੁੱਝ ਹੋਰ ਦਸਤਾਵੇਜ਼ ਦਿੱਤੇ ਜੋ ਨੈਟਕੇਅਰ ਇਨਵਾਇਸ ਅਤੇ ਡਿਲਿਵਰੀ ਨੋਟ ਵਰਗਾ ਦਿੱਖ ਰਿਹਾ ਸੀ। ਇਹ ਇਸ ਗੱਲ ਦਾ ਸਬੂਤ ਸੀ ਕਿ ਮਾਲ ਡਿਲਿਵਰ ਕੀਤਾ ਗਿਆ ਹੈ ਅਤੇ ਪੇਮੈਂਟ ਜਲਦ ਹੀ ਕੀਤੀ ਜਾਣੀ ਸੀ।’

ਲਤਾ ਰਾਮਗੋਬਿਨ ਨੇ ‘ਨੈਟਕੇਅਰ ਦੇ ਬੈਂਕ ਖਾਤੇ ਤੋਂ ਪੁਸ਼ਟੀ ਕੀਤੀ ਕਿ ਭੁਗਤਾਨ ਕੀਤਾ ਗਿਆ ਸੀ।’ ਰਾਮਗੋਬਿਨ ਦੀ ਪਰਿਵਾਰਕ ਸਾਕ ਅਤੇ ਨੈਟਕੇਅਰ ਦਸਤਾਵੇਜ਼ਾਂ ਕਾਰਨ ਮਹਾਰਾਜ ਨੇ ਲੋਨ ਲਈ ਲਿਖਤੀ ਸਮਝੌਤਾ ਕੀਤਾ ਸੀ। ਹਾਲਾਂਕਿ ਜਦੋਂ ਮਹਾਰਾਜ ਨੂੰ ਪਤਾ ਲੱਗਾ ਕਿ ਦਸਤਾਵੇਜ਼ ਜਾਅਲੀ ਸਨ ਅਤੇ ਨੈਟਕੇਟਰ ਦਾ ਲਤਾ ਰਾਮਗੋਬਿਨ ਨਾਲ ਕੋਈ ਸਮਝੌਤਾ ਨਹੀਂ ਸੀ ਤਾਂ ਉਨ੍ਹਾਂ ਨੇ ਅਦਾਲਤ ਦਾ ਰੁੱਖ ਕੀਤਾ।

Radio Punjabi Virsa

June 8th, 2021

No comments

Leave a Reply

Your email address will not be published.

WhatsApp WhatsApp us