NATIONAL
‘ਫਲਾਇੰਗ ਸਿੱਖ’ ਮਿਲਖਾ ਸਿੰਘ ਗਹਿਰੇ ਸਦਮੇ ‘ਚ, ਪਤਨੀ ਦਾ ਹੋਇਆ ਦੇਹਾਂਤ
ਫਲਾਇੰਗ ਸਿੱਖ ਮਿਲਖਾ ਸਿੰਘ ਜਿੱਥੇ ਇੱਕ ਪਾਸੇ ਚੰਡੀਗੜ੍ਹ ਦੇ ਪੀਜੀਆਈ ਵਿੱਚ ਇੰਟੈਂਸਿਵ ਕੇਅਰ ਯੂਨਿਟ ਅੰਦਰ ਕੋਰੋਨਾ ਨਾਲ ਲੜਾਈ ਲੜ੍ਹ ਰਹੇ ਹਨ ਤਾਂ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਇਸ ਮਾਰੂ ਵਾਇਰਸ ਦੇ ਸੰਕਰਮਣ ਨਾਲ ਤਕਰੀਬਨ ਤਿੰਨ ਹਫ਼ਤੇ ਲੜ੍ਹਨ ਮਗਰੋਂ ਇਹ ਜੰਗ ਹਾਰ ਗਏ ਹਨ।
85 ਸਾਲਾ ਨਿਰਮਲ ਨੇ ਐਤਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ। ਭਾਰਤੀ ਮਹਿਲਾ ਵਾਲੀਬਾਲ ਟੀਮ ਦੇ ਸਾਬਕਾ ਕਪਤਾਨ, ਨਿਰਮਲ ਦੀ ਹਸਪਤਾਲ ਵਿਚ ਦਾਖਲ ਹੋਣ ਤੋਂ ਕੁਝ ਦਿਨਾਂ ਬਾਅਦ ਸਿਹਤ ਖ਼ਰਾਬ ਹੋ ਗਈ ਸੀ।
ਦਸ ਦੇਈਏ ਕਿ ਮਿਲਖਾ ਸਿੰਘ ਪੀ.ਜੀ. ਆਈ ਚ ਦਾਖਲ ਹੋਣ ਕਾਰਨ ਆਪਣੀ ਪਤਨੀ ਦੇ ਅੰਤਿਮ ਸਸਕਾਰ ਚ ਸ਼ਾਮਲ ਨਹੀਂ ਹੋ ਸਕੇ। ਨਿਰਮਲ ਮਿਲਖਾ ਸਿੰਘ ਦੇ ਦੇਹਾਂਤ ਦੀ ਖਬਰ ਸੁਣ ਕੇ ਦੇਸ਼ ਦੇ ਹਰ ਵਿਅਕਤੀ ਦੀ ਅੱਖ ਨਮ ਹੋਈ ਅਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਖ ਦਾ ਪ੍ਰਗਟਾਵਾ ਕੀਤਾ।

ਗੌਰਤਲਬ ਹੈ ਕਿ ਨਿਰਮਲ ਮਿਲਖਾ ਸਿੰਘ ਪੰਜਾਬ ਦੇ ਸਪੋਰਟਸਰ ਡਾਇਰੈਕਟਰ ਦੇ ਅਹੁਦੇ ਤੇ ਵੀ ਕੰਮ ਕਰ ਚੁੱਕੇ ਹਨ। ਇੱਥੋਂ ਤਕ ਕਿ ਉਨ੍ਹਾਂ ਇੰਡੀਆਂ ਵੱਲੌਂ ਏਸੀਆਂ ਗੇਮਾਂ ਵੀ ਖੇਡੀਆਂ ਸਨ।
Radio Punjabi Virsa
June 14th, 2021
No comments