INTERNATIONAL
Tesla ਦੀ ਕਾਰ ਖਰੀਦਣ ਵਾਲੇ ਕਰਨ ਇਸ ਤਰ੍ਹਾਂ ਭੁਗਤਾਨ, ਸ਼ੇਅਰ ਮਾਰਕਿਟ ‘ਚ ਆਇਆ ਭੂਚਾਲ
ਭਾਰਤ ‘ਚ ਟੇਸਲਾ ਦੇ ਆਗਮਨ ਦਾ ਲੋਕਾਂ ‘ਚ ਬੇਸਬਰੀ ਨਾਲ ਇੰਤਜਾਰ ਹੈ ਪਰ ਟੇਸਲਾ ਭਾਰਤ ‘ਚ ਨਾ ਸਿਰਫ ਆਪਣੀ ਐਂਟਰੀ ਨੂੰ ਲੈ ਕੇ ਬਲਕਿ ਹੋਰ ਕਈ ਕਾਰਨਾਂ ਕਾਰਨ ਵੀ ਚਰਚਾ ‘ਚ ਰਹਿੰਦੀ ਹੈ। ਅੱਜ ਟੇਸਲਾ ਬਾਰੇ ਗੱਲ ਕਰਨ ਦਾ ਕਾਰਨ ਸੀਈਓ ਏਲਨ ਮਸਕ ਦੁਆਰਾ ਸਾਂਝਾ ਕੀਤਾ ਗਿਆ ਇਕ ਪੋਸਟ ਹੈ। ਮਸਕ ਨੇ ਦੱਸਿਆ ਕਿ ਤੁਸੀਂ ਟੇਸਲਾ ਦੀਆਂ ਕਾਰਾਂ ਨੂੰ ਖਰੀਦਣ ਲਈ Bitcoin ਦੇ ਰੂਪ ‘ਚ ਵੀ ਭੁਗਤਾਨ ਕਰ ਸਕਦੇ ਹਨ।
ਟੇਸਲਾ ਨੇ ਫਰਵਰੀ ‘ਚ ਐਲਾਨ ਕੀਤਾ ਸੀ ਕਿ ਉਹ ਬਿਟਕੋਇੰਨ ਨੂੰ ਆਪਣੀ ਇਲੈੱਕਟ੍ਰਿਕ ਕਾਰਾਂ ਦੇ ਭੁਗਤਾਨ ਦੇ ਤਰੀਕੇ ਦੇ ਰੂਪ ‘ਚ ਸਵੀਕਾਰ ਕਰੇਗੀ ਪਰ ਮਸਕ ਨੂੰ ਫੈਸਲਾ ਵਾਪਸ ਲਿਆ ਪਿਆ। ਦਰਅਸਲ ਬਿਟਕੋਇੰਨ ਸ਼ਕਤੀਸ਼ਾਲੀ ਕੰਪਿਊਟਰਾਂ ਦੁਆਰਾ ਨਿਰਮਿਤ ਹੁੰਦਾ ਹੈ ਜਿਨ੍ਹਾਂ ਨੂੰ ਜਟਿਲ ਸਮੀਕਰਨਾਂ ਨੂੰ ਹੱਲ ਕਰਨਾ ਹੁੰਦਾ ਹੈ ਤੇ ਇਸ ਪ੍ਰਕਿਰਿਆ ‘ਚ ਬਿਜਲੀ ਦੀ ਚੰਗੀ ਖਪਤ ਹੁੰਦੀ ਹੈ।ਜਿਸ ਤੋਂ ਬਾਅਦ Bitcoin ਦੀ ਕੀਮਤ ‘ਚ ਕਾਫੀ ਗਿਰਾਵਟ ਦੇਖੀ ਗਈ ਸੀ।
ਹਾਲਾਂਕਿ ਹੁਣ ਜਦੋਂ ਮਸਕ ਨੇ ਬਿਟਕੋਇੰਨ ਸਵੀਕਾਰ ਕਰਨ ਦੀ ਗੱਲ ਰੱਖੀ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਅਜਿਹਾ ਉਦੋਂ ਹੀ ਸੰਭਵ ਹੈ ਜਦੋਂ ਇਸ ਦੀ ਮਾਈਨਿੰਗ ਕਰਨ ਵਾਲੇ ਲੋਕ ਰਿਨਿਊਏਬਲ ਐਨਰਜੀ ਦੀ ਵਰਤੋਂ ਕਰਨ ਲੱਗਣ। ਜੇਕਰ ਬਿਟਕੋਇੰਨ ਦੀ ਮਾਈਨਿੰਗ ਕਰਨ ਵਾਲੇ ਲੋਕ ਸਵੱਛ ਊਰਜਾ ਦੀ ਵਰਤੋਂ ਕਰਦੇ ਹਨ ਤਾਂ ਟੇਸਲਾ ਬਿਟਕੋਇੰਨ ਤੋਂ ਕਾਰ ਦੀ ਖਰੀਦਾਰੀ ਦੀ ਇਜ਼ਾਜਤ ਦੇਵੇਗੀ। ਮਸਕ ਦੁਆਰਾ ਕੀਤੇ ਗਏ ਟਵੀਟ ਤੋਂ ਬਾਅਦ ਬਿਟਕੋਇੰਨ ਦੀ ਕੀਮਤ ‘ਚ ਬੀਤੇ ਦਿਨ ਦੀ ਤੁਲਨਾ ‘ਚ $1800 ਤੋਂ ਜ਼ਿਆਦਾ ਦਾ ਇਜ਼ਾਫਾ ਹੋਇਆ। ਮਸਕ ਦੇ ਟਵੀਟ ਤੋਂ ਬਾਅਦ ਬਿਟਕੋਇੰਨ ਐਤਵਾਰ ਨੂੰ 5.1% ਵਧ ਕੇ 37,360.63 ਡਾਲਰ ਹੋ ਗਿਆ ਹੈ ਜੋ ਪਿਛਲੇ ਦਿਨ ਦੇ ਮੁਕਾਬਲੇ 1,817.87 ਡਾਲਰ ਜ਼ਿਆਦਾ ਸੀ।
Radio Punjabi Virsa
June 14th, 2021
No comments