POLITICS
ਕਬੱਡੀ ਦਾ ਮਸ਼ਹੂਰ ਖਿਡਾਰੀ ਪੁਲਿਸ ਦੀ ਨੌਕਰੀ ਛੱਡ ‘ਆਪ’ ‘ਚ ਹੋਇਆ ਸ਼ਾਮਿਲ
ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹਲਕਾ ਘਨੌਰ ਦੇ ਕਬੱਡੀ ਦੇ ਕੌਮੀ ਖਿਡਾਰੀ ਗੁਰਲਾਲ ਘਨੌਰ ਨੇ ਅੱਜ ਆਦਮੀ ਪਾਰਟੀ ਦਾ ਝਾੜੂ ਫੜ੍ਹ ਲਿਆ। ਉਨ੍ਹਾਂ ਦੇ ਪਾਰਟੀ ‘ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਕਾਫੀ ਮਜ਼ਬੂਤੀ ਮਿਲੀ ਹੈ।ਗੁਰਲਾਲ ਸਿੰਘ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਉਪ ਇੰਚਾਰਜ ਰਾਘਵ ਚੱਢਾ ਦੀ ਮੌਜੂਦਗੀ ‘ਚ ਪਾਰਟੀ ‘ਚ ਸ਼ਾਮਲ ਹੋਏ। ਇਸ ਮੌਕੇ ਰਾਘਵ ਚੱਢਾ ਨੇ ਕਿਹਾ ਕਿ ਗੁਰਲਾਲ ਸਿੰਘ ਸਿਰਫ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਖੇਡ ਪਸੰਦ ਨੌਜਵਾਨਾਂ ਲਈ ਇਕ ਮਾਰਗ ਦਰਸ਼ਕ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕਬੱਡੀ ‘ਚ ਗੁਰਲਾਲ ਸਿੰਘ ਨੇ ਭਾਰਤ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਉੱਥੇ ਹੀ ਇਨ੍ਹਾਂ ਨੂੰ ਬੈਸਟ ਰੀਡਰ ਦਾ ਐਵਾਰਡ ਵੀ ਮਿਲਿਆ ਹੈ।
ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਜਿਵੇਂ ਗੁਰਲਾਲ ਸਿੰਘ ਕਬੱਡੀ ‘ਚ ਰੇਡ ਕਰਕੇ ਵਿਰੋਧੀਆਂ ਨੂੰ ਧੂੜ ਚਟਾਉਂਦੇ ਸਨ, ਉਂਝ ਸਿਆਸਤ ‘ਚ ਵੀ ਇਹ ਆਪਣੇ ਵਿਰੋਧੀਆਂ ਨੂੰ ਧੂੜ ਚਟਾਉਣਗੇ।ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਪੁਲਸ ‘ਚ ਵੱਡੇ ਅਹੁਦੇ ਦੀ ਨੌਕਰੀ ਛੱਡ ਕੇ ਗੁਰਲਾਲ ਸਿੰਘ ਨੇ ਪਾਰਟੀ ਜੁਆਇਨ ਕੀਤੀ ਹੈ। ਨੇਤਾ ਭਗਵੰਤ ਮਾਨ ਵੱਲੋਂ ਵੀ ਗੁਰਲਾਲ ਸਿੰਘ ਦਾ ਸੁਆਗਤ ਕੀਤਾ ਗਿਆ।
Radio Punjabi Virsa
June 14th, 2021
No comments