PUNJAB
ਦੀਪ ਸਿੱਧੂ ਦੀ ਸਿਹਤ ਖ਼ਰਾਬ, ਦੇਖੋ ਕਿਸ ਨੇ ਦਿੱਤਾ ਸ਼ੱਕੀ ਪਦਾਰਥ
ਖੇਤੀ ਕਾਨੂੰਨਾਂ ਦੇ ਖਿਲਾਫ ਪਹਿਲੇ ਦਿਨ ਤੋਂ ਡਟੇ ਮਸ਼ਹੂਰ ਅਦਾਕਾਰ ਤੋਂ ਸਮਾਜਿਕ ਕਾਰਕੁੰਨ ਬਣੇ ਦੀਪ ਸਿੱਧੂ ਦੀ ਸਿਹਤ ਅਚਾਨਕ ਵਿਗੜ ਗਈ ਹੈ। ਇਸ ਸਬੰਧੀ ਜਾਣਕਾਰੀ ਦੀਪ ਸਿੱਧੂ ਵੱਲੋਂ ਖ਼ੁਦ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ। ਦੀਪ ਸਿੱਧੂ ਨੇ ਆਪਣੀ ਪੋਸਟ ‘ਚ ਇਸ ਬਾਰੇ ਦੱਸਦਿਆਂ ਲਿਖਿਆ ਹੈ ਕਿ ਕਿਸੇ ਨੇ ਮੈਨੂੰ ਕੁੱਝ ਸ਼ੱਕੀ ਪਦਾਰਥ ਦੇ ਕੇ ਨਸ਼ੇ ਦਿੱਤੇ ਹਨ, ਜਿਸ ਕਾਰਨ ਮੈਨੂੰ ਠੀਕ ਮਹਿਸੂਸ ਨਹੀਂ ਹੋ ਰਿਹਾ।ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤੀ ਕਿ ਇਹ ਕੌਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਇੱਥੇ ਸਾਰੀਆਂ ਸਿਆਸੀ ਅਤੇ ਸਮਾਜਿਕ ਸਮੱਸਿਆਵਾਂ ਦੇ ਖ਼ਿਲਾਫ਼ ਇਕੱਲਾ ਖੜ੍ਹਾ ਹਾਂ।

ਦੀਪ ਸਿੱਧੂ ਦਾ ਕਹਿਣਾ ਹੈ ਕਿ ਹੁਣ ਮੇਰੀ ਸੁਰੱਖਿਆ ਅਤੇ ਸਕਿਓਰਿਟੀ ਮੇਰੇ ਪਰਿਵਾਰ ਲਈ ਇਕ ਗੰਭੀਰ ਚਿੰਤਾ ਬਣ ਗਈ ਹੈ (ਮੈਂ ਇਸ ਨੂੰ ਮੌਜੂਦਾ ਹਕੀਕਤ ਨੂੰ ਦਰਸਾਉਣ ਲਈ ਸਾਂਝਾ ਕਰ ਰਿਹਾ ਹਾਂ, ਜੋ ਮੈਂ ਆਪਣੇ ਆਪ ਪਹਿਲਾਂ ਨਹੀਂ ਸਮਝਿਆ)..ਵਾਹਿਗੁਰੂ ਸਾਡੇ ਸਾਰਿਆਂ ਨੂੰ ਅਸੀਸ ਦੇਵੇ।
ਗੌਰਤਲਬ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਤੋ ਬਾਅਦ ਕਿਸਾਨ ਆਗੂ, ਜੱਥੇਬੰਦੀਆਂ ਅਤੇ ਹਰ ਕੋਈ ਦੀਪ ਸਿੱਧੂ ਦੇ ਖਿਲਾਫ ਗਿਆ ਜਿਸ ਕਾਰਨ ਦੀਪ ਕਈ ਮਹੀਨੇ ਜ਼ੇਲ੍ਹ ‘ਚ ਵੀ ਰਹਿ ਕੇ ਆਏ ਅਤੇ ਬਾਹਰ ਆਉਂਦਿਆਂ ਹੀ ਫਿਰ ਤੋਂਂ ਕਿਸਾਨੀ ਅੰਦੋਲਨ ਦਾ ਹਿੱਸਾ ਬਣੇ ਅਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸੁਚੇਤ ਕਰ ਰਹੇ ਹਨ।
Radio Punjabi Virsa
June 15th, 2021
No comments