POLITICS
AAP ‘ਚ ਸ਼ਾਮਲ ਹੋਏ ਜਲੰਧਰ ਦੇ ਸਾਬਕਾ DCP ਬਲਕਾਰ ਸਿੰਘ
ਜਲੰਧਰ ਦੇ ਸਾਬਕਾ ਡੀਸੀਪੀ ਬਲਕਾਰ ਸਿੰਘ ਮੰਗਲਵਾਰ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਆਪ ਦੇ ਸੂਬਾ ਸਹਿ-ਇੰਚਾਰਜ ਰਾਘਵ ਚੱਢਾ ਨੇ ਜਲੰਧਰ ‘ਚ ਮੀਡੀਆ ਨੂੰ ਸੰਬੋਧਨ ਕੀਤਾ ਤੇ ਇਸ ਦੌਰਾਨ ਬਲਕਾਰ ਨੂੰ ਪਾਰਟੀ ‘ਚ ਸ਼ਾਮਲ ਕਰਨ ਦਾ ਐਲਾਨ ਕੀਤਾ।
ਦੱਸ ਦੇਈਏ ਕਿ ਬਲਕਾਰ ਸਿੰਘ ਦੀ ਰਿਟਾਇਰਮੈਂਟ ਨਾਲ ਹੀ ਅਟਕਲਾਂ ਲਗਣੀਆਂ ਸ਼ੁਰੂ ਹੋ ਗਈਆਂ ਸਨ ਕਿ ਉਹ ਕਿਸੇ ਸਿਆਸੀ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ ਤੇ ਚੋਣਾਂ ਲੜਨ ‘ਚ ਇਛੁੱਕ ਹਨ। ਉਹ ਕਰਤਾਰਪੁਰ ‘ਚ ਜ਼ਿਆਦਾ ਐਕਟਿਵ ਹਨ। ਪਹਿਲਾਂ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਸੀ ਕਿ ਬਲਕਾਰ ਅਕਾਲੀ ਦਲ ‘ਚ ਸ਼ਾਮਲ ਹੋਣਗੇ ਪਰ ਹੁਣ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪਲਾ ਫੜ੍ਹ ਲਿਆ ਹੈ।
ਗੌਰਤਲਬ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀਆਂ ਦੀਆਂ ਲੋਕ ਪੱਖੀ ਨੀਤੀਆਂ ਤੋ ਖੁਸ਼ ਹੋ ਕੇ ਹਲਕਾ ਘਨੌਰ ਦੇ ਕਬੱਡੀ ਦੇ ਕੌਮੀ ਖਿਡਾਰੀ ਗੁਰਲਾਲ ਘਨੌਰ ਦੇ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ ਸੀ। ਜਿੰਨ੍ਹਾਂ ਦੇ ਆਉਣ ਤੇ ਪਾਰਟੀ ਨੂੰ ਕਾਫੀ ਮਜਬੂਤੀ ਮਿਲਣ ਦੀ ਆਸ ਪ੍ਰਗਟਾਈ ਗਈ ਸੀ।
Radio Punjabi Virsa
June 15th, 2021
No comments