INTERNATIONAL

Airtel ਨੇ ਸ਼ੁਰੂ ਕੀਤਾ 5G ਦਾ ਟਰਾਇਲ, ਦੇਖੋ ਕੀ-ਕੀ ਹੋ ਸਕਦਾ 1 ਮਿੰਟ ‘ਚ

Airtel ਨੇ ਸ਼ੁਰੂ ਕੀਤਾ 5G ਦਾ ਟਰਾਇਲ, ਦੇਖੋ ਕੀ-ਕੀ ਹੋ ਸਕਦਾ 1 ਮਿੰਟ ‘ਚ

ਭਾਰਤੀ ਟੈਲੀਕਾਮ ਆਪਰੇਟਰ ਏਅਰਟੈੱਲ ਦੇਸ਼ ਨੂੰ ਜਲਦ 5ਜੀ ਦਾ ਤੋਹਫ਼ਾ ਦੇ ਸਕਦੀ ਹੈ। ਏਅਰਟੈੱਲ ਨੇ ਸਵੀਡਨ ਦੀ ਕੰਪਨੀ Ericsson ਨਾਲ ਮਿਲ ਕੇ ਗੁਰੂਗ੍ਰਾਮ ’ਚ 5ਜੀ ਟਰਾਇਲ ਦਾ ਲਾਈਵ ਡੈਮੋ ਦਿੱਤਾ। ਇਹ ਡੈਮੋ ਸਾਈਬਰ ਹਬ ’ਚ ਕੀਤਾ ਗਿਆ। ਇਸ ਦੌਰਾਨ ਕੰਪਨੀ ਨੇ 1GBps ਤੋਂ ਜ਼ਿਆਦਾ ਦੀ ਸਪੀਡ ਹਾਸਲ ਕੀਤੀ। ਜਿਸ ਸਾਈਟ ’ਤੇ ਅਜੇ ਟਰਾਇਲ ਚੱਲ ਰਿਹਾ ਹੈ, ਉਹ 3500 ਮੈਗਾਹਰਟਜ਼ ਬੈਂਡ ’ਤੇ ਕੰਮ ਕਰ ਰਹੇ ਹਨ। ਇਸ ਸਾਲ ਦੀ ਸ਼ੁਰੂਆਤ ’ਚ ਏਅਰਟੈੱਲ ਨੇ 1800 ਮੈਗਾਹਰਟਜ਼ ਬੈਂਡ ’ਚ ਲਿਬਰਾਈਜ਼ਡ ਸਪੈਕਟਰਮ ਦਾ ਇਸਤੇਮਾਲ ਕਰਦੇ ਹੋਏ ਆਪਣੇ 5ਜੀ ਨੈੱਟਵਰਕ ਦਾ ਡੈਮਾ ਦਿੱਤਾ ਹੈ। ਏਅਰਟੈੱਲ ਟਰਾਇਲ ਦੌਰਾਨ ਆਪਣੇ 5ਜੀ ਨੈੱਟਵਰਕ ’ਤੇ 1 ਜੀ.ਬੀ. ਪ੍ਰਤੀ ਸਕਿੰਟ ਦੀ ਸਪੀਡ ਦੇ ਰਿਹਾ ਹੈ।

ਆਮਤੌਰ ’ਤੇ ਜੋ 4ਜੀ ਨੈੱਟਵਰਕ ’ਤੇ ਸਪੀਡ ਦਿੱਤੀ ਜਾਂਦੀ ਹੈ, ਇਹ ਉਸ ਤੋਂ ਕਈ ਗੁਣਾ ਤੇਜ਼ ਹੈ। ਸਪੀਡ ਟੈਸਟ ਕੰਪਨੀ Ookla ਮੁਤਾਬਕ, ਦੁਨੀਆ ਭਰ ’ਚ ਮੋਬਾਇਲ ਇੰਟਰਨੈੱਟ ਸਪੀਡ ਦੇ ਮਾਮਲੇ ’ਚ ਭਾਰਤ 130ਵੇਂ ਸਥਾਨ ’ਤੇ ਹੈ ਜਿਸ ਦੀ ਔਸਤ ਡਾਊਨਲੋਡ ਸਪੀਡ 12.81 ਐੱਮ.ਬੀ. ਪ੍ਰਤੀ ਸਕਿੰਟ ਅਤੇ ਅਪਲੋਡ ਸਪੀਡ 4.79 ਐੱਮ.ਬੀ. ਪ੍ਰਤੀ ਸਕਿੰਟ ਹੈ। ਦੱਸ ਦੇਈਏ ਕਿ ਜੇਕਰ ਗਾਹਕ ਕੋਲ 5ਜੀ ਕੰਪੈਟਿਬਲ ਡਿਵਾਈਸ ਨਹੀਂ ਹੈ ਤਾਂ ਉਹ ਏਅਰਟੈੱਲ ਦੀ ਇਸ ਸੇਵਾ ਨੂੰ ਟਰਾਇਲ ਦੌਰਾਨ ਇਸਤੇਮਾਲ ਨਹੀਂ ਕਰ ਸਕਣਗੇ। ਇਸ ਤਰ੍ਹਾਂ ਦੇ ਟਰਾਇਲਸ ਲਈ ਕੰਪਨੀਆਂ ਨੂੰ ਜਿਸ ਤਰ੍ਹਾਂ ਦੇ ਡਿਵਾਈਸਿਜ਼ ਦੀ ਲੋੜ ਹੈ, ਉਨ੍ਹਾਂ ’ਚ ਸਪੈਸ਼ਲ ਸਾਫਟਵੇਅਰ ਅਪਡੇਟਸ ਵੀ ਹੋਣਾ ਜ਼ਰੂਰੀ ਹੈ।

1 ਮਿੰਟ ’ਚ ਡਾਊਨਲੋਡ ਹੋਵੇਗੀ 4k ਮੂਵੀ
ਵੇਖਿਆ ਜਾਵੇ ਤਾਂ ਇਸ ਸਪੀਡ ਦੇ ਚਲਦੇ ਤੁਸੀਂ ਸੁਪਰ ਫਾਸਟ ਇੰਟਰਨੈੱਟ ਦਾ ਅਨੰਦ ਲੈ ਸਕੋਗੇ। ਕਿਹਾ ਜਾ ਰਿਹਾ ਹੈ ਕਿ ਇਸ ਰਾਹੀਂ ਤੁਸੀਂ 4ਕੇ ਮੂਵੀ ਨੂੰ ਇਕ ਮਿੰਟ ਤੋਂ ਵੀ ਘੱਟ ਸਮੇਂ ’ਚ ਡਾਊਨਲੋਡ ਕਰ ਸਕੋਗੇ। ਜੇਕਰ ਸੱਚੀ ਅਜਿਹੀ ਸਪੀਡ ਗਾਹਕ ਨੂੰ ਮਿਲਦੀ ਹੈ ਤਾਂ ਉਨ੍ਹਾਂ ਨੂੰ 5ਜੀ ਸੇਵਾ ਲਾਂਚ ਹੋਣ ਤੋਂ ਬਾਅਦ ਅਲੱਗ ਹੀ ਇੰਟਰਨੈੱਟ ਸੇਵਾ ਦਾ ਅਨੁਭਵ ਮਿਲੇਗਾ। ਦੱਸ ਦੇਈਏ ਕਿ ਏਅਰਟੈੱਲ ਨੇ ਦਿੱਲੀ ਐੱਨ.ਸੀ.ਆਰ., ਮੁੰਬਈ, ਕੋਲਕਾਤਾ ਅਤੇ ਬੈਂਗਲੁਰੂ ’ਚ 3500 MHz, 28 GHz ਅਤੇ 700 MHz ਸਪੈਕਟਰਮ ਬੈਂਡ ’ਤੇ 5ਜੀ ਟਰਾਇਲ ਕੀਤਾ ਹੈ।

Radio Punjabi Virsa

June 16th, 2021

No comments

Leave a Reply

Your email address will not be published.

WhatsApp WhatsApp us