HEALTH
105 ਸਾਲਾ ਐਥਲੀਟ ਮਾਨ ਕੌਰ ਨੂੰ ਹੋਇਆ ਕੈਂਸਰ, ਪ੍ਰਸ਼ੰਸ਼ਕ ਕਰ ਰਹੇ ਦੁਆਵਾਂ……
ਚੰਡੀਗੜ੍ਹ ਦੀ ਕੌਮਾਂਤਰੀ ਐਥਲੀਟ ਬੀਬੀ ਮਾਨ ਕੌਰ ਗੌਲ ਬਲੈਡਰ ਦੇ ਕੈਂਸਰ ਨਾਲ ਜੂਝ ਰਹੀ ਹੈ। ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ (82) ਨੇ ਦੱਸਿਆ ਕਿ ਮਾਨ ਕੌਰ ਨੂੰ ਪੇਟ ’ਚ ਦਰਦ ਰਹਿੰਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਪਟਿਆਲਾ ’ਚ ਇਕ ਡਾਕਟਰ ਕੋਲ ਲੈ ਗਏ। ਉੱਥੇ ਅਲਟਰਾ ਸਾਊਂਡ ’ਚ ਗੌਲ ਬਲੈਡਰ ’ਚ ਕੈਂਸਰ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. (ਪੋਸਟ ਗਰੈਜੁਏਟ ਇੰਸਟੀਚਿਊਟ ਆਫ ਮੈਡੀਕਲ ਐਜੁਕੇਸ਼ਨ ਐਂਡ ਰਿਸਰਚ) ’ਚ ਦਿਖਾਇਆ ਗਿਆ ਹੈ।

ਬੀਬੀ ਮਾਨ ਕੌਰ ਨੂੰ ਭੁੱਖ ਵੀ ਘੱਟ ਲਗ ਰਹੀ ਹੈ ਤੇ ਉਨ੍ਹਾਂ ਦਾ ਵਜ਼ਨ ਵੀ ਲਗਾਤਾਰ ਘੱਟ ਰਿਹਾ ਹੈ। ਫ਼ਿਲਹਾਲ ਉਨ੍ਹਾਂ ਦਾ ਹੋਮਿਓਪੈਥੀ ਨਾਲ ਇਲਾਜ ਚਲ ਰਿਹਾ ਹੈ। ਮਾਨ ਕੌਰ ਦੇ ਕੈਂਸਰ ਨਾਲ ਪੀੜਤ ਹੋਣ ਦੀ ਖ਼ਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਨੂੰ ਝਟਕਾ ਲੱਗਾ ਹੈ ਤੇ ਉਹ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀਆਂ ਦੁਆਵਾਂ ਮੰਗ ਰਹੇ ਹਨ।ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ। ਰਾਸ਼ਟਰਪਤੀ ਭਵਨ ਵਿਖੇ ਉਹ ਸਨਮਾਨ ਲੈਣ ਲਈ ਜਿਸ ਫੁਰਤੀ ਨਾਲ ਉਹ ਸਟੇਜ ‘ਤੇ ਪਹੁੰਚੀ ਸੀ , ਉਹ ਦੇਖਕੇ ਰਾਸ਼ਟਰਪਤੀ ਵੀ ਹੈਰਾਨ ਰਹਿ ਗਏ ਸੀ। ਓਥੇ ਹੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਇਕ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਥ ਜੋੜ ਕੇ ਉਨ੍ਹਾਂ ਦੇ ਸਾਹਮਣੇ ਖੜੇ ਹੋ ਗਏ ਸਨ
Radio Punjabi Virsa
June 18th, 2021
No comments